Unacceptable behaviours on public transport
ਜਨਤਕ ਆਵਾਜਾਈ 'ਤੇ ਅਸਵੀਕਾਰਯੋਗ ਵਿਵਹਾਰ
ਅਸੀਂ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਵਿਕਟੋਰੀਆ ਦੀ ਜਨਤਕ ਆਵਾਜਾਈ 'ਤੇ ਯਾਤਰਾ ਕਰ ਰਹੇ ਹੋਵੋ ਤਾਂ ਤੁਸੀਂ ਹਮੇਸ਼ਾ ਸੁਰੱਖਿਅਤ ਮਹਿਸੂਸ ਕਰੋ। ਅਸੀਂ ਵਿਕਟੋਰੀਆ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਹਾਂ ਤਾਂ ਜੋ ਹਰ ਕਿਸੇ ਲਈ ਸੁਰੱਖਿਅਤ ਅਤੇ ਮਹਿਫੂਜ਼ ਯਾਤਰਾ ਯਕੀਨੀ ਬਣਾਈ ਜਾ ਸਕੇ।
ਜੇਕਰ ਤੁਸੀਂ ਜਨਤਕ ਆਵਾਜਾਈ 'ਤੇ ਅਣਚਾਹੇ ਜਿਨਸੀ ਵਿਵਹਾਰਾਂ ਜਾਂ ਸਮਾਜ ਵਿਰੋਧੀ ਵਿਵਹਾਰਾਂ ਦਾ ਅਨੁਭਵ ਕਰਦੇ ਹੋ ਜਾਂ ਹੁੰਦੇ ਦੇਖਦੇ ਹੋ, ਅਤੇ ਇਹ ਤੁਹਾਨੂੰ ਅਸਹਿਜ ਮਹਿਸੂਸ ਕਰਵਾਉਂਦਾ ਹੈ, ਤਾਂ ਕਿਰਪਾ ਕਰਕੇ ਇਸਦੀ ਰਿਪੋਰਟ ਕਰੋ।
ਕੁੱਝ ਕੁ ਵਿਵਹਾਰ ਜਨਤਕ ਆਵਾਜਾਈ 'ਤੇ ਅਸਵੀਕਾਰਯੋਗ ਹਨ।
ਜੇਕਰ ਕੋਈ ਵੀ ਵਿਹਾਰ ਤੁਹਾਨੂੰ ਜਾਂ ਦੂਜਿਆਂ ਨੂੰ ਧਮਕਾਉਂਦਾ, ਡਰਾਉਂਦਾ, ਜਾਂ ਅਸਹਿਜ ਮਹਿਸੂਸ ਕਰਵਾਉਂਦਾ ਹੈ, ਤਾਂ ਇਹ ਜਨਤਕ ਆਵਾਜਾਈ 'ਤੇ ਕਦੇ ਵੀ ਸਵੀਕਾਰਯੋਗ ਨਹੀਂ ਹੈ ਅਤੇ ਇਸਦੀ ਰਿਪੋਰਟ ਪੁਲਿਸ ਨੂੰ ਕੀਤੀ ਜਾਣੀ ਚਾਹੀਦੀ ਹੈ।
ਉਹ ਵਿਵਹਾਰ ਜੋ ਜਨਤਕ ਆਵਾਜਾਈ 'ਤੇ ਅਸਵੀਕਾਰਨਯੋਗ ਹਨ, ਉਹਨਾਂ ਦੀ ਰਿਪੋਰਟ ਪੁਲਿਸ ਨੂੰ ਕੀਤੀ ਜਾ ਸਕਦੀ ਹੈ*
ਅਣਚਾਹੇ ਜਿਨਸੀ ਵਿਵਹਾਰਾਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ:
- ਖੁੱਲ੍ਹੇਆਮ ਬਦਨਾਮ ਕਰਨਾ (ਕੈਟਕਾਲਿੰਗ), ਅਣਚਾਹੀਆਂ ਜਿਨਸੀ ਟਿੱਪਣੀਆਂ ਜਾਂ ਇਸ਼ਾਰੇ
- ਦਖ਼ਲ ਦੇਣ ਵਾਲੇ ਸਵਾਲ ਜਾਂ ਕਾਮੁਕ ਕਿਸਮ ਦੀ ਗੱਲਬਾਤ
- ਬਹੁਤ ਨੇੜੇ ਖੜ੍ਹੇ ਹੋਣਾ ਜਾਂ ਨਿੱਜੀ ਥਾਂ ਵਿੱਚ ਘੁਸਪੈਠ ਕਰਨਾ
- 'ਅੱਪਸਕਰਟਿੰਗ' ਜਾਂ ਕਿਸੇ ਹੋਰ ਵਿਅਕਤੀ ਦੇ ਕੱਪੜਿਆਂ ਹੇਠਾਂ ਫ਼ੋਟੋਆਂ ਖਿੱਚਣਾ
- ਲੋਕਾਂ ਨਾਲ ਜ਼ਬਰਦਸਤੀ ਟਕਰਾਉਣਾ ਜਾਂ ਘਸਰਣਾ
- ਬਿਨ੍ਹਾ ਸਹਿਮਤੀ ਤੋਂ ਛੂਹਣਾ
- ਜਨਤਕ ਤੌਰ 'ਤੇ ਪੋਰਨੋਗ੍ਰਾਫੀ ਦੇਖਣਾ
- ਨਿੱਜੀ ਸਰੀਰਕ ਅੰਗਾਂ ਦੀ ਨੰਗੀ ਨੁਮਾਇਸ਼ ਕਰਨੀ/ਦਿਖਾਉਣਾ
- ਫ਼ੋਨ ਰਾਹੀਂ ਅਸ਼ਲੀਲ ਸਮੱਗਰੀ ਭੇਜਣਾ ਜਾਂ ਦਿਖਾਉਣਾ
- ਪਿੱਛਾ ਕਰਨਾ
- ਜਿਨਸੀ ਹਮਲਾ।
ਸਮਾਜ ਵਿਰੋਧੀ ਵਿਵਹਾਰਾਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ:
- ਉੱਚੀ ਆਵਾਜ਼ ਵਿੱਚ ਅਤੇ ਤੰਗ-ਪਰੇਸ਼ਾਨ ਕਰਨ ਵਾਲਾ ਵਿਵਹਾਰ
- ਜ਼ੁਬਾਨੀ ਦੁਰਵਿਵਹਾਰ
- ਧਮਕੀ ਭਰਿਆ ਵਿਵਹਾਰ
- ਤੰਗ-ਪਰੇਸ਼ਾਨ ਕਰਨਾ ਅਤੇ ਧਮਕਾਉਣਾ
- ਤੋੜ-ਫੋੜ ਕਰਨਾ
- ਜਨਤਕ ਜਾਂ ਨਿੱਜੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ।
ਅਣਚਾਹੇ ਵਿਵਹਾਰ ਦੀ ਰਿਪੋਰਟ ਕਰਨ ਦਾ ਇੱਕ ਸਮਝਦਾਰ ਤਰੀਕਾ
ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਵਿਵਹਾਰ ਹੁੰਦੇ ਦੇਖਦੇ ਜਾਂ ਅਨੁਭਵ ਕਰਦੇ ਹੋ, ਤਾਂ ਤੁਸੀਂ ਇਸਨੂੰ ਗੁਪਤ ਤਰੀਕੇ ਨਾਲ STOPIT ਰਾਹੀਂ ਰਿਪੋਰਟ ਕਰ ਸਕਦੇ ਹੋ, ਜੋ ਕਿ ਇੱਕਦਮ ਜਵਾਬ ਨਾ ਦੇਣ ਵਾਲੀ, ਟੈਕਸਟ-ਅਧਾਰਿਤ ਸੂਚਨਾ ਸੇਵਾ ਹੈ। ਬੱਸ 'STOPIT' ਲਿਖ ਕੇ 0499 455 455 ਨੂੰ ਭੇਜੋ।
ਨੋਟ: STOPIT ਦੀ ਨਾਲੋ-ਨਾਲ ਨਿਗਰਾਨੀ ਨਹੀਂ ਕੀਤੀ ਜਾਂਦੀ ਹੈ, ਇਸ ਲਈ ਜੇਕਰ ਤੁਸੀਂ ਫੌਰੀ ਖ਼ਤਰੇ ਵਿੱਚ ਹੋ, ਤਾਂ ਟ੍ਰਿਪਲ ਜ਼ੀਰੋ (000) ਨੂੰ ਕਾਲ ਕਰੋ।
ਹਰ ਮੈਸਜ਼ ਅਪਰਾਧੀਆਂ ਨੂੰ ਪਛਾਣਨ ਅਤੇ ਫੜ੍ਹਨ ਵਿੱਚ ਪੁਲਿਸ ਦੀ ਮੱਦਦ ਕਰਦਾ ਹੈ। ਪੁਲਿਸ STOPIT ਰਾਹੀਂ ਰਿਪੋਰਟ ਕੀਤੀਆਂ ਘਟਨਾਵਾਂ ਦੀ ਜਾਂਚ ਕਰੇਗੀ, ਅਤੇ ਕੁੱਝ ਦੋਸ਼ੀਆਂ ਨੂੰ ਮੁਕੱਦਮੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਲਈ, STOPIT ਨੰਬਰ ਨੂੰ ਆਪਣੇ ਫ਼ੋਨ ਵਿੱਚ ਸੇਵ ਕਰਨਾ ਨਾ ਭੁੱਲੋ ਤਾਂ ਜੋ ਜੇਕਰ ਤੁਹਾਨੂੰ ਜਾਂ ਤੁਹਾਡੇ ਜਾਣੂ ਕਿਸੇ ਨੂੰ ਇਸਦੀ ਭਵਿੱਖ ਵਿੱਚ ਲੋੜ ਪਵੇ, ਤਾਂ ਉਹ ਇਸਦਾ ਵਰਤੋਂ ਕਰ ਸਕਣ।
STOPIT ਨੂੰ ਆਪਣੇ ਫ਼ੋਨ ਵਿੱਚ ਸੇਵ ਕਰੋ
STOPIT 'ਤੇ ਰਿਪੋਰਟ ਕਰਨਾ ਤੇਜ਼ ਅਤੇ ਆਸਾਨ ਹੈ
ਹਰ ਮੈਸਜ਼ ਪੁਲਿਸ ਨੂੰ ਦੋਸ਼ੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਫੜ੍ਹਨ ਵਿੱਚ ਮੱਦਦ ਕਰਦਾ ਹੈ।
ਹੋਰ ਭਾਸ਼ਾਵਾਂ
ਜੇਕਰ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ STOPIT ਤੱਥ-ਸ਼ੀਟਾਂ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ ਅਤੇ STOPIT ਸੇਵਾ ਦੀ ਵਰਤੋਂ ਕਰਕੇ ਪੁਲਿਸ ਨੂੰ ਸੂਚਿਤ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ।
- العربية - Arabic
- دری - Dari
- ကညီကျိာ် - Karen
- ខ្មែរ - Khmer
- 한국어 - Korean
- ਪੰਜਾਬੀ - Punjabi
- 简体中文 - Simplified Chinese
- 繁體中文 - Traditional Chinese
- ไทย - Thai
- Türkçe - Turkish
- Tiếng Việt - Vietnamese
*ਇੱਥੇ ਦਿੱਤੇ ਗਏ ਸਾਰੇ ਉਦਾਹਰਨ ਉਹ ਵਿਵਹਾਰ ਹਨ ਜੋ ਵਿਕਟੋਰੀਆ ਪੁਲਿਸ ਦੀ STOPIT ਸੇਵਾ ਰਾਹੀਂ ਰਿਪੋਰਟ ਕੀਤੇ ਜਾ ਸਕਦੇ ਹਨ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜਨਤਕ ਆਵਾਜਾਈ 'ਤੇ ਅਣਚਾਹੇ ਜਿਨਸੀ ਵਿਵਹਾਰ ਦਾ ਸ਼ਿਕਾਰ ਹੋਏ ਹਨ, ਤਾਂ ਸਹਾਇਤਾ ਸੇਵਾਵਾਂ ਦੀ ਵਿਸਤ੍ਰਿਤ ਸੂਚੀ
Support and resources for sexual offences and child abuse page'ਤੇ ਉਪਲਬਧ ਹੈ।
ਹੋਰ ਤਰੀਕੇ ਜਿਨ੍ਹਾਂ ਨਾਲ ਅਸੀਂ ਯਾਤਰੀਆਂ ਨੂੰ ਸੁਰੱਖਿਅਤ ਰੱਖ ਰਹੇ ਹਾਂ
ਪਤਾ ਲਗਾਓ ਕਿ ਅਸੀਂ ਵਿਕਟੋਰੀਆ ਪੁਲਿਸ ਅਤੇ ਵਿਕਟੋਰੀਆ ਦੇ ਟਰਾਂਸਪੋਰਟ ਆਪਰੇਟਰਾਂ ਨਾਲ ਰਲ ਕੇ ਤੁਹਾਨੂੰ 'Safety you can see - Public Transport Victoria'ਤੇ ਸੁਰੱਖਿਅਤ ਰੱਖਣ ਲਈ ਕਿਵੇਂ ਕੰਮ ਕਰ ਰਹੇ ਹਾਂ।
ਵਧੇਰੇ ਸੁਰੱਖਿਆ ਜਾਣਕਾਰੀ ਲਈ ''Travelling safely - Public Transport Victoria'' 'ਤੇ ਜਾਓ।